ਲਿਟਵਿਨਿਉਕ ਐਂਡ ਕੰਪਨੀ (Litwiniuk & Company) ਇੱਕ ਪਰਿਵਾਰ ਦੁਆਰਾ ਚਲਾਈ ਜਾਣ ਵਾਲੀ ਕਨੂੰਨੀ ਫਰਮ ਹੈ, ਜਿਸਨੂੰ ਦਸ਼ਕਾਂ ਤੋਂ ਨਿਜੀ ਸੱਟਾਂ ਦਾ ਕਨੂੰਨੀ ਅਨੁਭਵ ਅਤੇ ਵਾਸਤਵਿਕ ਸਮਝ ਹੈ ਕਿ ਤੁਹਾਡੇ ਅਤੇ ਤੁਹਾਡੇ ਪਰਿਵਾਰ ਤੇ ਕੀ ਬੀਤ ਰਹੀ ਹੈ। 1976 ਵਿੱਚ ਫਰਮ ਦੀ ਨੀਂਹ ਰੱਖਣ ਸਮੇਂ ਲੈਰੀ ਲਿਟਵਿਨਿਉਕ (Larry Litwiniuk) ਦੁਆਰਾ ਸਥਾਪਤ ਮੁੱਖ ਸਿੱਧਾਂਤ – ਸੇਵਾ, ਭਰੋਸਾ ਅਤੇ ਸਖਤ ਮਿਹਨਤ – ਅੱਜ ਸਾਡੀ ਰਾਹਨੁਮਾਈ ਕਰਦੇ ਹਨ, ਅਤੇ ਉਨ੍ਹਾਂ ਨੂੰ ਮੋਟਰ ਵਾਹਨ ਦੁਰਘਟਨਾਵਾਂ ਅਤੇ ਨਿਜੀ ਸੱਟ ਸਬੰਧੀ ਦਾਹਵੇ ਦੇ ਮਾਮਲਿਆਂ ਦੀਆਂ ਜਟਿਲਤਾਵਾਂ ਦੀ ਅਨੁਪਮ ਜਾਣਕਾਰੀ ਦੁਆਰਾ ਸਮਰਥਨ ਦਿੱਤਾ ਜਾਂਦਾ ਹੈ। ਸਾਡੇ ਵਕੀਲ ਅਤੇ ਮਦਦ ਸਟਾਫ ਦਾਹਵਾ ਪ੍ਰਕਿਰਿਆ ਦੇ ਸ਼ੁਰੂ ਹੋਣ ਤੋਂ ਲੈ ਕੇ ਇਸਦੇ ਨਿਪਟਣ ਤਕ ਨਿਜੀ ਸੇਵਾ ਦੇ ਉੱਚਤਮ ਪੱਧਰਾਂ ਨੂੰ ਪ੍ਰਦਾਨ ਕਰਨ ਲਈ ਪ੍ਰਤੀਬੱਧ ਹਨ।
ਸਾਨੂੰ ਉਨ੍ਹਾਂ ਵਿਅਕਤੀਆਂ ਅਤੇ ਪਰਿਵਾਰਾਂ ਨਾਲ ਕੰਮ ਕਰਨ ਦਾ ਅਨੁਭਵ ਹੈ ਜਿਨ੍ਹਾਂ ਨੂੰ ਪੂਰੀ ਦਾਹਵਾ ਪ੍ਰਕਿਰਿਆ ਦੇ ਦੌਰਾਨ ਅਨੁਵਾਦ ਸੇਵਾਵਾਂ ਦੀ ਲੋਡ਼ ਹੁੰਦੀ ਹੈ। ਤੁਹਾਡੇ ਕੋਲੋਂ ਬਿਨਾਂ ਕੋਈ ਕੀਮਤ ਵਸੂਲੇ, ਅਸੀਂ ਅਜਿਹੇ ਦੁਭਾਸ਼ੀਏ ਦੀ ਵਿਵਸਥਾ ਕਰਾਂਗੇ ਜੋ ਸਾਡੇ ਦਫਤਰ ਵਿੱਚ ਤੁਹਾਡੀ ਆਪਣੇ ਵਕੀਲ ਨਾਲ ਹੋਣ ਵਾਲੀ ਮੁਲਾਕਾਤ ਦੇ ਦੌਰਾਨ ਤੁਹਾਡੀ ਭਾਸ਼ਾ ਵਿੱਚ ਗੱਲ ਕਰੇਗਾ।
ਅਸੀਂ ਤੁਹਾਨੂੰ ਸੱਦਾ ਦਿੰਦੇ ਹਾਂ ਕਿ ਤੁਸੀਂ ਸਾਡੇ ਕੋਲ ਆਓ ਅਤੇ ਆਪਣੇ ਹਲਾਤਾਂ ਬਾਰੇ ਸਾਡੇ ਨਾਲ ਗੱਲ ਕਰੋ। ਦੁਭਾਈਏ ਦੀ ਮੌਜੂਦਗੀ ਦੀ ਵਿਵਸਥਾ ਕਰਨ ਲਈ, ਪਰਿਵਾਰ ਦੇ ਕਿਸੇ ਅਜਿਹੇ ਸਦੱਸ ਜਾਂ ਦੋਸਤ ਨੂੰ ਸਾਡੇ ਦਫਤਰ ਵਿੱਚ (403) 273-8580 ਤੇ ਫੋਨ ਕਰਕੇ ਮੁਲਾਕਾਤ ਤੈਅ ਕਰਨ ਲਈ ਆਖੋ ਜੋ ਅੰਗ੍ਰੇਜ਼ੀ ਵਿੱਚ ਗੱਲ ਕਰ ਸਕਦਾ ਹੋਵੇ। ਸ਼ੁਰੂਆਤੀ ਚਰਚਾ ਮੁਫਤ ਹੋਵੇਗੀ, ਅਤੇ ਜੇ ਤੁਸੀਂ ਨਿਰਣਾ ਕਰਦੇ ਹੋ ਕਿ ਤੁਹਾਨੂੰ ਸੁਵਿਧਾਜਨਕ ਲਗਦਾ ਹੈ ਕਿ ਸਾਡੀ ਫਰਮ ਦੀਆਂ ਕੁਸ਼ਲਤਾਵਾਂ ਅਤੇ ਅਨੁਭਵ ਦਾ ਸੁਮੇਲ ਤੁਹਾਡੇ ਲਈ ਉਚਿਤ ਹੈ, ਅਸੀਂ ਤੁਹਾਡੇ ਮਾਮਲੇ ਦੇ ਅੱਗੇ ਵੱਧਣ ਦੇ ਦੌਰਾਨ ਤੁਹਾਡੇ ਕੋਲੋਂ ਬਿਨਾਂ ਕੋਈ ਕੀਮਤ ਵਸੂਲੇ ਤੁਹਾਡੇ ਵੱਲੋਂ ਕੰਮ ਕਰਨਾ ਜਾਰੀ ਰਖਾਂਗੇ। ਇਸ ਤੋਂ ਇਲਾਵਾ, ਡਾਕਟਰੀ ਬਿੱਲਾਂ ਵਰਗੇ ਖਰਚਿਆਂ ਦਾ ਭੁਗਤਾਨ ਵੀ ਸਾਡੀ ਜੇਬ ਵਿੱਚੋਂ ਕੀਤਾ ਜਾਵੇਗਾ। ਸੌਖੇ ਸ਼ਬਦਾਂ ਵਿੱਚ, ਸਾਨੂੰ ਉਦੋਂ ਤਕ ਭੁਗਤਾਨ ਨਹੀਂ ਮਿਲਦਾ ਜਦੋਂ ਤਕ ਤੁਹਾਨੂੰ ਨਹੀਂ ਮਿਲਦਾ। ਖਰਚਿਆਂ ਲਈ ਸਾਡੀਆਂ ਫੀਸਾਂ ਅਤੇ ਭਰਪਾਈਆਂ ਉਸ ਨਿਪਟਾਨ ਤੋਂ ਆਉਂਦੀਆਂ ਹਨ ਜੋ ਅਸੀਂ ਤੁਹਾਡੇ ਵੱਲੋਂ ਕਰਦੇ ਹਾਂ।
ਅਨਿਸ਼ਚਤਤਾ ਦੇ ਇਸ ਸਮੇਂ ਵਿੱਚ, ਤੁਹਾਨੂੰ ਆਪਣੇ ਪੱਖ ਵਿੱਚ ਇੱਕ ਅਨੁਭਵੀ ਮੋਟਰ ਵਾਹਨ ਦੁਰਘਟਨਾ ਜਾਂ ਨਿਜੀ ਸੱਟ ਦੇ ਵਕੀਲ ਨੂੰ ਕਰਨ ਦੀ ਲੋਡ਼ ਹੈ। ਅਸੀਂ – ਤੁਹਾਡੇ ਕੋਲੋਂ ਬਗੈਰ ਕੋਈ ਕੀਮਤ ਵਸੂਲੇ – ਜਿਸ ਨਿਪਟਾਨ ਦੇ ਤੁਸੀਂ ਕਾਬਿਲ ਹੋ ਉਸ ਨੂੰ ਪ੍ਰਾਪਤ ਕਰਨ ਲਈ ਆਪਣਾ ਅਨੁਭਵ ਦਰਸ਼ਾਉਣ ਲਈ ਤੁਰੰਤ ਉਪਲਬਧ ਹਾਂ।